South Asian

English Translation

RBS (ਰਿਚਰਡ ਬਿਉਲ ਸਟਨ) ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਪੁਰਾਣੀ ਕਾਨੂੰਨੀ ਫਰਮ ਹੈ ਜਿਸ ਵਿੱਚ ਦੱਖਣੀ ਏਸ਼ੀਆਈ ਕਲਾਇੰਟਾਂ ਨੂੰ ਬਹੁਤ ਸਾਰੇ ਵੱਖ-ਵੱਖ ਕਿਸਮ ਦੇ ਖੇਤਰਾਂ ਵਿੱਚ ਸੇਵਾ ਦੇਣ ਵਾਲੇ ਪੇਸ਼ੇਵਰਾਂ ਦਾ ਵਿਵਿਧ ਸਮੂਹ ਹੈ।

ਸਾਊਥ ਏਸ਼ੀਅਨ ਗਰੁੱਪ ਵਿੱਚ ਪੰਜਾਬੀ, ਗੁਜਰਾਤੀ ਅਤੇ ਹਿੰਦੀ ਵਿੱਚ ਭਾਸ਼ਾ ਬੋਲਣ ਵਾਲੇ ਵਕੀਲ ਸ਼ਾਮਲ ਹਨ। ਕਾਨੂੰਨਾਂ ਦੇ ਪ੍ਰਮੁੱਖ ਖੇਤਰਾਂ ਵਿੱਚ ਤਜਰਬੇ ਦੇ ਨਾਲ ਇਹਨਾਂ ਵਕੀਲਾਂ ਦੇ ਭਾਸ਼ਾ ਹੁਨਰਾਂ ਦਾ ਸੁਮੇਲ ਇਹ ਪੱਕਾ ਕਰਦਾ ਹੈ ਕਿ ਸਾਡੇ ਦੱਖਣੀ ਏਸ਼ੀਆਈ ਕਲਾਇੰਟਾਂ ਦੀ ਸਹੀ ਢੰਗ ਨਾਲ ਨੁਮਾਇੰਦਗੀ ਕੀਤੀ ਜਾਵੇ ਅਤੇ ਉਹਨਾਂ ਨੂੰ ਸਹੀ ਸੇਵਾ ਦਿੱਤੀ ਜਾਵੇ। ਅਸੀਂ ਸਿਰਫ ਸਾਡੀ ਮਹਾਰਤ ਦੇ ਖੇਤਰਾਂ ਵਿੱਚ ਹੀ ਵਿਵਿਧ ਨਹੀਂ ਹਾਂ, ਬਲਕਿ ਸਾਡੇ ਦੁਆਰਾ ਕੰਮ ‘ਤੇ ਰੱਖੇ ਜਾਣ ਵਾਲੇ ਵਿਅਕਤੀਆਂ ਦੇ ਵਿੱਚ ਵੀ ਵਿਵਿਧ ਹਾਂ। ਸਾਡੇ ਵਕੀਲ ਦੱਖਣੀ ਏਸ਼ੀਆਈ ਕਲਾਇੰਟਾਂ ਲਈ ਵਿਲੱਖਣ ਸੱਭਿਆਚਾਰਕ ਗਤੀਸ਼ੀਲਤਾਵਾਂ ਅਤੇ ਜਟਿਲਤਾਵਾਂ ਨੂੰ ਸਮਝਦੇ ਹਨ, ਅਤੇ ਅਸੀਂ ਆਪਣੀਆਂ ਸੇਵਾਵਾਂ ਨੂੰ ਉਹਨਾਂ ਲੋੜਾਂ ਪੂਰੀਆਂ ਕਰਨ ਲਈ ਅਨੁਕੂਲ ਬਣਾਉਂਦੇ ਹਾਂ।

ਸਾਊਥ ਏਸ਼ੀਅਨ ਪ੍ਰੈਕਟਿਸ ਗਰੁੱਪ ਦਾ ਕੰਮ ਕਾਨੂੰਨ ਦੇ ਬਹੁਤ ਸਾਰੇ ਖੇਤਰਾਂ ਨੂੰ ਸ਼ਾਮਲ ਕਰਦਾ ਹੈ, ਜਿਨ੍ਹਾਂ ਵਿੱਚ ਕਾਨੂੰਨੀ ਮੁਕੱਦਮਾ, ਕਾਰੋਬਾਰੀ ਸਲਾਹ ਅਤੇ ਲੈਣ-ਦੇਣ, ਧਨ-ਸੰਪੱਤੀ ਪ੍ਰਬੰਧਨ, ਕਾਰੋਬਾਰੀ ਉੱਤਰਾਧਿਕਾਰ ਦੀ ਯੋਜਨਾਬੰਦੀ, ਨਿੱਜੀ ਜਾਇਦਾਦ ਦੀ ਯੋਜਨਾਬੰਦੀ, ਜ਼ਮੀਨ-ਜਾਇਦਾਦ ਦੇ ਲੈਣ-ਦੇਣ ਅਤੇ ਵਿਕਾਸ, ਅਤੇ ਹੋਰ ਸੰਬੰਧਤ ਮਾਮਲੇ ਸ਼ਾਮਲ ਹਨ ਜੋ ਕਈ ਉਦਯੋਗਾਂ ਵਿੱਚ ਵਿਅਕਤੀਆਂ ਅਤੇ ਕਾਰੋਬਾਰਾਂ ਦਾ ਸਮਰਥਨ ਕਰਦੇ ਹਨ।

ਸਮੂਹ ਦੇ ਤਜਰਬੇ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:

ਕਾਰੋਬਾਰੀ ਸੇਵਾਵਾਂ ਅਤੇ ਲੈਣ-ਦੇਣ

  • ਕਾਰੋਬਾਰਾਂ ਲਈ ਕਰਜ਼ ਅਤੇ ਇਕ੍ਵਿਟੀ ਫਾਇਨਾਂਸਿੰਗ ਸਮੇਤ, ਕਾਰੋਬਾਰਾਂ ਦੀ ਖਰੀਦ ਅਤੇ ਵੇਚ ਬਾਰੇ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਨੂੰ ਸਲਾਹ ਦੇਣੀ;
  • ਦੱਖਣੀ ਏਸ਼ੀਆਈ ਅਧਾਰਤ ਵਿਅਕਤੀਆਂ ਦੇ ਕੰਮਕਾਜ ਨੂੰ ਕੈਨੇਡਾ ਵਿੱਚ ਵਧਾਉਣ ਵਿੱਚ ਉਹਨਾਂ ਦੀ ਸਹਾਇਤਾ ਕਰਨੀ;
  • ਕਾਰੋਬਾਰੀ ਢਾਂਚੇ ਬਾਰੇ ਸਲਾਹ ਜਿਸ ਵਿੱਚ ਇਨਕਾਰਪੋਰੇਸ਼ਨਾਂ, ਸੋਸਾਇਟੀਆਂ, ਭਾਈਵਾਲੀਆਂ ਅਤੇ ਸਾਂਝੇ ਉੱਦਮ ਸ਼ਾਮਲ ਹਨ; ਅਤੇ
  • ਸਬੰਧਤ ਰੁਜ਼ਗਾਰ, ਬੈਂਕਿੰਗ, ਬੌਧਿਕ ਜਾਇਦਾਦ, ਅਤੇ ਮੁਕੱਦਮੇਬਾਜ਼ੀ ਦੀਆਂ ਲੋੜਾਂ ਬਾਰੇ ਸਲਾਹ ਦੇਣੀ।

ਜ਼ਮੀਨ-ਜਾਇਦਾਦ ਦੇ ਲੈਣ-ਦੇਣ

  • ਜ਼ਮੀਨ-ਜਾਇਦਾਦ ਦੇ ਵਿਕਾਸ ਪ੍ਰੋਜੈਕਟਾਂ ਬਾਰੇ ਸਲਾਹ ਦੇਣੀ ਜਿਸ ਵਿੱਚ ਵਪਾਰਕ ਢਾਂਚਾ, ਵਿੱਤੀ ਸਹਾਇਤਾ, ਅਤੇ ਰਿਹਾਇਸ਼ੀ, ਦਫ਼ਤਰੀ, ਉਦਯੋਗਿਕ ਅਤੇ ਮਿਸ਼ਰਤ-ਵਰਤੋਂ ਵਿਕਾਸ ਦੇ ਸਾਰੇ ਪੜਾਅ ਸ਼ਾਮਲ ਹਨ;
  • ਰਿਹਾਇਸ਼ੀ ਅਤੇ ਵਪਾਰਕ ਕਾਗਜ਼ਾਤ ਤਿਆਰ ਕਰਨ ਅਤੇ ਫਾਇਨਾਂਸਿੰਗ ਵਿੱਚ ਸਹਾਇਤਾ; ਅਤੇ
  • ਲੀਜ਼ ਦੀਆਂ ਸਮੀਖਿਆਵਾਂ ਅਤੇ ਸੌਦੇਬਾਜ਼ੀਆਂ ਸਮੇਤ, ਵਪਾਰਕ ਲੀਜ਼ ਦੇ ਮਾਮਲੇ।

ਅਸਟੇਟ ਅਤੇ ਧਨ-ਸੰਪੱਤੀ ਸੰਬੰਧੀ ਸਲਾਹ

  • ਵਸੀਅਤਾਂ, ਪਾਵਰ ਆਫ ਅਟਾਰਨੀ, ਨੁਮਾਇੰਦਗੀ ਸਮਝੌਤੇ, ਅਤੇ ਟਰੱਸਟ ਦੀ ਯੋਜਨਾਬੰਦੀ ਦੀ ਤਿਆਰੀ ਵਿੱਚ ਕਲਾਇੰਟਾਂ ਦੀ ਸਹਾਇਤਾ ਕਰਨੀ;
  • ਕਾਰੋਬਾਰ ਦੇ ਉੱਤਰਾਧਿਕਾਰ ਸੰਬੰਧੀ ਯੋਜਨਾਬੰਦੀ; ਧਨ-ਸੰਪੱਤੀ ਦਾ ਬੱਚਿਆਂ ਨੂੰ ਟ੍ਰਾਂਸਫਰ, ਅਤੇ ਸੰਪਤੀ ਦੀ ਸੁਰੱਖਿਆ;
  • ਵਿਅਕਤੀਆਂ, ਕੰਪਨੀਆਂ ਅਤੇ ਟਰੱਸਟਾਂ ਨੂੰ ਟੈਕਸ ਯੋਜਨਾਬੰਦੀ ਬਾਰੇ ਸਲਾਹ ਦੇਣੀ; ਅਤੇ
  • ਨੁਮਾਇੰਦਗੀ ਗ੍ਰਾਂਟ ਪ੍ਰਾਪਤ ਕਰਨੀ ਅਤੇ ਜਾਇਦਾਦ ਦਾ ਪ੍ਰਬੰਧਨ ਕਰਨਾ

ਮੁਕੱਦਮਾ ਅਤੇ ਵਿਵਾਦ ਹੱਲ

  • ਰੁਜ਼ਗਾਰ ਅਤੇ ਵਿਅਕਤੀਗਤ ਸੱਟ ਦੇ ਝਗੜੇ ਦੇ ਹੱਲ ਵਿੱਚ ਕਲਾਇੰਟਾਂ ਦੀ ਸਹਾਇਤਾ ਕਰਨੀ; ਅਤੇ
  • ਇਕਰਾਰਨਾਮੇ ਸੰਬੰਧੀ ਝਗੜੇ ਦਾ ਹੱਲ ਜਿਸ ਵਿੱਚ ਕਰਜ਼ਾ ਇਕੱਤਰ ਕਰਨਾ, ਉਸਾਰੀ, ਜ਼ਮੀਨ-ਜਾਇਦਾਦ ਅਤੇ ਲੀਜ਼, ਅਤੇ ਸ਼ੇਅਰ ਧਾਰਕ ਅਤੇ ਭਾਈਵਾਲ ਵਿਵਾਦ ਸ਼ਾਮਲ ਹਨ।

ਅਸੀਂ ਬਹੁਤ ਸਾਰੇ ਲੰਬੇ ਸਮੇਂ ਦੇ ਦੱਖਣੀ ਏਸ਼ਿਆਈ ਕਲਾਇੰਟਾਂ ਨੂੰ ਸੇਵਾ ਦਿੰਦੇ ਆ ਰਹੇ ਹਾਂ ਜੋ ਸਾਡੀ ਵਿਵਹਾਰਕ ਅਤੇ ਲਾਗਤ-ਕੁਸ਼ਲ ਸਲਾਹ ਲਈ ਸਾਡੇ ਕੋਲ ਆਉਂਦੇ ਹਨ। ਅਸੀਂ ਉਹਨਾਂ ਦੀਆਂ ਪਰੰਪਰਾਵਾਂ ਅਤੇ ਰਿਵਾਜਾਂ ਦਾ ਸਨਮਾਨ ਕਰਦੇ ਹਾਂ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਕੂਲ ਬਣਾਏ ਹੱਲ ਮੁਹੱਈਆ ਕਰਦੇ ਹਾਂ। ਜਾਣਕਾਰ ਅਤੇ ਵਿਅਕਤੀਗਤ, ਸਾਡੇ ਵਕੀਲ, ਸਾਡੇ ਦੁਆਰਾ ਕੀਤੇ ਜਾਣ ਵਾਲੇ ਹਰੇਕ ਕੰਮ ਵਿੱਚ ਇੱਕ ਆਮ ਸਮਝ ਵਾਲੀ ਪਹੁੰਚ ਦੀ ਵਰਤੋਂ ਕਰਦੇ ਹਨ। ਅਸੀਂ BC ਵਿੱਚ ਅਦਾਲਤ ਦੇ ਸਾਰੇ ਪੱਧਰਾਂ ਦੇ ਮਾਮਲਿਆਂ ਵਿੱਚ ਕਲਾਇੰਟਾਂ ਦੀ ਨੁਮਾਇੰਦਗੀ ਕੀਤੀ ਹੈ, ਵਿਚੋਲਗੀਆਂ ਆਯੋਜਿਤ ਕੀਤੀਆਂ ਹਨ, ਸਾਲਸੀਆਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕੀਤੀ ਹੈ, ਅਤੇ ਸੈਟਲਮੈਂਟਾਂ ਵਿੱਚ ਸੌਦੇਬਾਜ਼ੀ ਕੀਤੀ ਹੈ।

ਤੁਹਾਡੀ ਕਾਰੋਬਾਰੀ ਸਫਲਤਾ ਸਾਡੇ ਲਈ ਮਹੱਤਵਪੂਰਨ ਹੈ ਅਤੇ ਅਸੀਂ ਤੁਹਾਡੇ ਹੱਕਾਂ ਦੀ ਰੱਖਿਆ ਕਰਨ ਲਈ ਸਖਤ ਮਿਹਨਤ ਕਰਾਂਗੇ। ਸਾਨੂੰ ਸਾਡੇ ਲਗਭਗ 150 ਸਾਲਾਂ ਦੇ ਇਤਿਹਾਸ ‘ਤੇ ਮਾਣ ਹੈ, ਅਤੇ ਸ਼ੁਰੂਆਤੀ ਕਾਰੋਬਾਰਾਂ ਤੋਂ ਲੈ ਕੇ ਮਲਟੀਨੈਸ਼ਨਲ ਕੰਪਨੀਆਂ ਤੱਕ, ਸਾਰੇ ਸੰਗਠਨਾਂ ਦੀ ਨੁਮਾਇੰਦਗੀ ਕਰਦੇ ਹਾਂ। ਜੇ ਤੁਹਾਡੇ ਕੋਲ ਕੋਈ ਕਾਨੂੰਨੀ ਮਸਲਾ ਹੈ ਜਿਸ ਵਿੱਚ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਅਸੀਂ ਇਸ ਨੂੰ ਪਹਿਲਾਂ ਅਨੁਭਵ ਕਰ ਚੁੱਕੇ ਹਾਂ, ਅਤੇ ਸਾਡੇ ਸਾਊਥ ਏਸ਼ੀਅਨ ਗਰੁੱਪ ਦੇ ਮੈਂਬਰਾਂ ਵਿੱਚੋਂ ਇੱਕ ਤੁਹਾਡੀ ਸਹਾਇਤਾ ਕਰ ਸਕਦਾ ਹੈ।