Sunny Dharni

Main content

English Translation

ਜੀਵਨੀ

Sunny ਸਨੀ ਧਨ ਦੌਲਤ, ਜ਼ਮੀਨ-ਜਾਇਦਾਦ, ਅਤੇ ਕਾਰੋਬਾਰਾਂ ਦੀ ਸੰਭਾਲ ਅਤੇ ਉਹਨਾਂ ਦੀ ਵਸੀਅਤ ਦੀ ਯੋਜਨਾਬੰਦੀ ਕਰਨ ਵਿੱਚ ਆਪਣੇ ਪਰਿਵਾਰਾਂ ਦੀ ਮਦਦ ਕਰਦੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਟ੍ਰਾਈ-ਸਿਟੀਜ਼ ਫਰਮ ਵਿੱਚ ਕੰਮ ਸਿੱਖਿਆ ਅਤੇ ਸਹਿਯੋਗੀ ਵਜੋਂ ਕੰਮ ਕੀਤਾ।

Sunny ਸਰੀ, ਸ਼ਹਿਰ ਦੇ ਜੰਮਪਲ ਹਨ। ਉਹਨਾਂ ਨੇ ਕਨੂੰਨ ਦੀ ਪੜਾਈ ਤੋਂ ਪਹਿਲਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (University of British Columbia) ਤੋਂ ਹੀ ਬੈਚਲਰ-ਆਫ-ਸਾਇੰਸ ਅਤੇ ਮਾਈਨਰ ਇਨ ਕਾਮਰਸ ਅਤੇ ਅਕਾਉਟਿੰਗ ਡਿਪਲੋਮਾ ਪ੍ਰਾਪਤ ਕੀਤਾ, ਅਤੇ ਉਹ ਛੋਟੇ ਕਾਰੋਬਾਰਾਂ ਲਈ ਅਕਾਊਟੈਂਟ ਵੱਜੋਂ ਕੰਮ ਕਰਨ ਦੇ ਤਜਰਬੇ ਅਤੇ ਕਾਰੋਬਾਰੀ ਪਰਿਵਾਰ ਵਿੱਚ ਪਾਲਣ-ਪੋਸਣ ਕਰਕੇ ਕਾਰੋਬਾਰਾਂ ਨੂੰ ਟੈਕਸ ਖਰਚਿਆਂ ਤੋਂ ਰਾਹਤ ਦਿਵਾ ਕੇ, ਕਾਰੋਬਰਾਂ ਨੂੰ ਸਫਲ ਬਣਾਉਣ ਦੀ ਅਹਿਮੀਅਤ ਨੂੰ ਚੰਗੀ ਤਰਾਂ ਸਮਝਦੇ ਹਨ। ਅਤੇ ਤੁਹਾਡੀ ਮਿਹਨਤ ਦੀ ਕਮਾਈ ਨੂੰ ਤੁਹਾਡੀਆਂ ਪੀੜੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੇ ਹਨ । Sunny ਘੱਟ ਕੀਮਤ ਤੇ ਵਧੀਆ ਤਰੀਕੇ ਨਾਲ ਸਮੇਂ ਸਿਰ ਕਨੂੰਨੀ ਸਲਾਹ ਦੇਣ ਵਿੱਚ ਮਾਣ ਮਹਿਸੂਸ ਕਰਦੇ ਹਨ।

ਨੁਮਾਇੰਦਗੀ ਵਾਲਾ ਕੰਮ

  • ਅਸਟੇਟ ਯੋਜਨਾਬੰਦੀ ਵਾਲੇ ਕਲਾਇੰਟਾਂ ਨੂੰ ਸਲਾਹ ਅਤੇ ਸਹਾਇਤਾ ਦੇਣੀ, ਜਿਸ ਵਿੱਚ ਵਸੀਅਤਾਂ, ਅਲਟਰ ਈਗੋ ਟਰੱਸਟ, ਸੰਯੁਕਤ ਪਾਰਟਨਰ ਟਰੱਸਟ, ਪਾਵਰ ਆਫ ਅਟਾਰਨੀ, ਅਤੇ ਨੁਮਾਇੰਦਗੀ ਸਮਝੌਤੇ ਸ਼ਾਮਲ ਹਨ
  • ਕਾਰੋਬਾਰਾਂ ਨੂੰ ਕਾਰਪੋਰੇਟ ਪੁਨਰਗਠਨ ਬਾਰੇ ਸਲਾਹ ਅਤੇ ਸਹਾਇਤਾ ਦੇਣੀ ਜਿਸ ਵਿੱਚ ਸੈਕਸ਼ਨ 51, ਸੈਕਸ਼ਨ 85, ਅਤੇ ਸੈਕਸ਼ਨ 86 ਟ੍ਰਾਂਸਫਰਾਂ, ਅਸਟੇਟ ਫ੍ਰੀਜ਼, ਏਕੀਕਰਣ ਅਤੇ ਭੰਗ ਕਰਨਾ ਸ਼ਾਮਲ ਹਨ।
  • ਵਿਅਕਤੀਆਂ, ਕਾਰਪੋਰੇਸ਼ਨਾਂ ਅਤੇ ਟਰੱਸਟ ਨੂੰ ਟੈਕਸ ਯੋਜਨਾਬੰਦੀ ਬਾਰੇ ਸਲਾਹ ਦੇਣੀ
  • ਕਾਰੋਬਾਰ ਦੇ ਮਾਲਕਾਂ ਨੂੰ ਕਾਰੋਬਾਰਾਂ, ਭਾਗੀਦਾਰੀਆਂ, ਲਿਮਿਟੇਡ ਭਾਗੀਦਾਰੀਆਂ, ਅਤੇ ਸਾਂਝੇ ਉੱਦਮ ਸਮੇਤ, ਕਾਰੋਬਾਰ ਦੇ ਬਿਹਤਰੀਨ ਢਾਂਚੇ ਦੀ ਚੋਣ ਕਰਨ ਲਈ ਸਲਾਹ ਅਤੇ ਸਹਾਇਤਾ ਦੇਣੀ।
  • ਕਲਾਇੰਟਾਂ ਨੂੰ ਸੰਪਤੀ ਅਤੇ ਹਿੱਸੇ ਦੇ ਸੌਦਿਆਂ ਸਮੇਤ ਕਾਰੋਬਾਰਾਂ ਦੀ ਖਰੀਦ ਅਤੇ ਵਿਕਰੀ ਬਾਰੇ ਸਲਾਹ ਅਤੇ ਸਹਾਇਤਾ ਦੇਣੀ।
  • ਕਲਾਇੰਟਾਂ ਨੂੰ ਕਾਗਜ਼ਾਤ ਤਿਆਰ ਕਰਨ, ਫਾਇਨਾਂਸਿੰਗ, ਅਤੇ ਵਪਾਰਕ ਲੀਜ਼ ਸਮੇਤ ਜ਼ਮੀਨ-ਜਾਇਦਾਦ ਦੇ ਮਾਮਲਿਆਂ ਬਾਰੇ ਸਲਾਹ ਅਤੇ ਸਹਾਇਤਾ ਦੇਣੀ।

ਸਨਮਾਨ ਅਤੇ ਪੁਰਸਕਾਰ

  • ਸਾਊਥ ਏਸ਼ੀਅਨ ਬਾਰ ਐਸੋਸਿਏਸ਼ਨ ਸਕਾਲਰਸ਼ਿਪ (South Asian Bar Association Scholarship) ਪ੍ਰਾਪਤ ਕੀਤੀ (2014)
  • ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਲਾਅ ਫਾਉਂਡੇਸ਼ਨ ਅਵਾਰਡ (Law Foundation Award) ਪ੍ਰਾਪਤ ਕੀਤਾ (2013)

ਕਮਿਉਨਿਟੀ ਸ਼ਮੂਲੀਅਤ

  • ਸਾਬਕਾ ਲੀਗਲ ਕਲੀਨੀਸ਼ੀਅਨ, ਲਾਅ ਸਟੂਡੈਂਟਸ ਲੀਗਲ ਅਡਵਾਈਸ ਪ੍ਰੋਗਰਾਮ (Law Students Legal Advice Program)
  • ਸਾਬਕਾ ਰਿਸੌਰਸ ਸੈਂਟਰ ਅਮਬੈਸਡਰ, ਰੌਇਲ ਕੋਲੰਬੀਅਨ ਹਸਪਤਾਲ (Royal Columbian Hospital)